ਨਵੇਕਲੀ ਪਹਾੜੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bornhardt (ਬੋਰਨਿਹਅਰਡਟ) ਨਵੇਕਲੀ ਪਹਾੜੀ: ਇਹ ਜਰਮਨ ਭਾਸ਼ਾ ਦਾ ਸ਼ਬਦ ਹੈ, ਭਾਵ ਪੱਧਰੇ ਇਲਾਕੇ ਵਿੱਚ ਅਪਰਦਨ ਕਿਰਿਆ ਤੋਂ ਸੁਰੱਖਿਅਤ ਬਚੀ ਪਹਾੜੀ (dome-like inselberg)।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਨਵੇਕਲੀ ਪਹਾੜੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mogote (ਮੋਗਅਉਟ) ਨਵੇਕਲੀ ਪਹਾੜੀ: ਕਯੂਬਾ ਅੰਦਰ ਸਪੇਨੀ ਭਾਸ਼ਾ ਦਾ ਸ਼ਬਦ ਹੈ ਜੋ ਇਕ ਕਾਰਸਟ ਇਨਸਲਬਰਗ (a karst in-selberg) ਨੂੰ ਵਿਅਕਤ ਕਰਦਾ ਹੈ। ਇਹ ਇਕ (residual hill) ਚੂਨਾਮਈ ਖੇਤਰ ਵਿੱਚ ਇਕ ਤੇਜ਼ ਪਾਸਿਆਂ ਵਾਲੀ ਚੂਨੇ ਦੇ ਪੱਥਰ ਦੀ ਬਚੀ-ਖੁਚੀ ਪਹਾੜੀ ਹੈ ਜੋ ਲਗਪਗ ਸਮਤਲ ਜਲੋੜਮਈ ਮੈਦਾਨ ਤੋਂ ਉਭਰੀ ਦਿਖਾਈ ਦਿੰਦੀ ਹੈ। ਪਹਿਲਾਂ ਕੁਝ ਖੇਤਰਾਂ ਵਿੱਚ ਇਸ ਨੂੰ ਘਾਹ-ਫੂਸ ਗਰ੍ਹਾ ਪਹਾੜੀ (haystack hill) ਕਿਹਾ ਜਾਂਦਾ ਸੀ ਜਿਵੇਂ ਕਿ ਪਿਯੁਰਿਟੋ ਰਿੱਕੋ ਵਿੱਚ ਅਜਿਹਾ ਨਾਂ ਪ੍ਰਚੱਲਿਤ ਹੈ। ਇਥੇ ਦਾ ਇਹ ਅਸਲ ਸਥਾਨਿਕ ਸ਼ਬਦ ਹੈ ਜੋ ਵਲਣਦਾਰ ਚੂਨੇ-ਪੱਥਰ ਦੀ ਬਚੀ-ਖੁਚੀ ਪਹਾੜੀ ਲਈ ਪ੍ਰਯੋਗ ਕੀਤਾ ਜਾਂਦਾ ਹੈ, ਪਰ ਹੁਣ ਇਹ ਸ਼ਬਦ ਤਪਤ ਖੰਡਾਂ ਵਿਚ ਚੂਨਾ-ਪੱਥਰ ਦੀਆਂ ਬਚੀਆਂ-ਖੁਚੀਆਂ ਪਹਾੜੀਆਂ ਲਈ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਯੋਗ ਹੋਣ ਲੱਗ ਪਿਆ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਨਵੇਕਲੀ ਪਹਾੜੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Monadnock (ਮੋਨੈਡਨੌਕ) ਨਵੇਕਲੀ ਪਹਾੜੀ: ਜਦੋਂ ਕਿਸੇ ਸਖ਼ਤ ਚਟਾਨ ਦੇ ਬਣੇ ਟਿੱਲੇ ਦੇ ਆਲੇ-ਦੁਆਲੇ ਦੀਆਂ ਨਰਮ ਚਟਾਨਾਂ ਦਾ ਖੁਰਨ ਤੇ ਖੁਰਚਣ ਹੋ ਜਾਂਦਾ ਹੈ ਤਾਂ ਉਹ ਸਖ਼ਤ ਚਟਾਨ ਦਾ ਟਿੱਲਾ ਆਲੇ-ਦੁਆਲੇ ਦੇ ਨੀਵੇਂ ਇਲਾਕੇ ਵਿਚਕਾਰ ਇਕ ਅਲੱਗ ਨਵੇਕਲੀ ਪਹਾੜੀ ਵਾਂਗ ਨਜ਼ਰ ਆਉਂਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਨਿਊਹੈਮਪਸ਼ਾਇਰ (New Hampshire) ਵਿੱਚ ਇਸ ਤਰ੍ਹਾਂ ਦੀ ਨਵੇਕਲੀ ਪਹਾੜੀ ਦਾ ਨਾਂ ਮਾਉਂਟ ਮੋਨੈਡਨੌਕ (Mt. Monadnock) ਹੈ, ਜਿਸ ਤੋਂ ਇਹ ਸ਼ਬਦ ਪ੍ਰਚੱਲਿਤ ਹੋਇਆ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.